ਪਟਿਆਲਾ/ਰੱਖੜਾ (ਰਾਣਾ) : ਸੂਬੇ ਅੰਦਰ ਜਿੱਥੇ ਘਰਾਂ ਨੂੰ ਬਿਜਲੀ ਸਪਲਾਈ ਦਾ ਕਈ ਵਿਅਕਤੀ ਨਾਜਾਇਜ਼ ਫਾਇਦਾ ਵੀ ਉਠਾ ਰਹੇ ਹਨ, ਫਿਰ ਵੀ ਵਿਭਾਗ ਆਪਣੀ ਨੀਂਦ ਤੋਂ ਨਹੀਂ ਜਾਗ ਰਿਹਾ। ਕੀ ਉਹ ਨਾਜਾਇਜ਼ ਬਿਜਲੀ ਸਪਲਾਈ ਖਪਤ ਨੂੰ ਰੋਕ ਸਕਣਗੇ? ਪਾਵਰਕਾਮ (ਪੀ. ਐੱਸ. ਪੀ. ਸੀ. ਐੱਲ.) ਦੀ ਇਨਫੋਰਸਮੈਂਟ ਟੀਮ ਵੱਲੋਂ ਐੱਸ. ਸੀ. ਸੰਗਰੂਰ ਜਤਿੰਦਰ ਗਰਗ ਦੀ ਅਗਵਾਈ ਹੇਠ ਨੇੜਲੇ ਪਿੰਡ ਸੂਲਰ ਵਿਖੇ ਛਾਪੇਮਾਰੀ ਕੀਤੀ ਗਈ, ਜਿਥੇ ਇਕ ਸੰਸਥਾ ’ਚ ਵਾਹੀਯੋਗ ਜ਼ਮੀਨ ਵਿਚ 7 ਟਿਊਬਵੈੱਲ ਕੁਨੈਕਸ਼ਨ ਚੱਲ ਰਹੇ ਸਨ, ਜਿਨ੍ਹਾਂ ’ਚੋਂ 2 ਕੁਨੈਕਸ਼ਨ 24 ਘੰਟੇ ਵਾਲੀ ਬਿਜਲੀ ਸਪਲਾਈ ’ਤੇ ਕੁਨੈਕਟਡ ਸਨ। ਉੱਥੇ ਹੀ 2 ਕੁਨੈਕਸ਼ਨ ਬਿਨਾਂ ਰਿਕਾਰਡ ਤੋਂ ਪਾਏ ਗਏ। ਉਨ੍ਹਾਂ ਕਿਹਾ ਕਿ ਸਮੁੱਚੇ ਕੁਨੈਕਸ਼ਨਾਂ ਦਾ ਰਿਕਾਰਡ ਦਫਤਰ ਵਿਖੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਜ਼ਮੀਨ ਗੂੰਗੇ, ਬੋਲੇ ਤੇ ਬੇਸਹਾਰਾ ਯਤੀਮ ਬੱਚਿਆਂ ਦੀ ਭਲਾਈ ਲਈ ਦਵਿੰਦਰ ਸਿੰਘ ਪੁੱਤਰ ਤੇਜਿੰਦਰ ਸਿੰਘ ਨੇ ਚੈਰੀਟੇਬਲ ਟਰੱਸਟ ਸਥਾਪਿਤ ਕਰਕੇ ਟਰੱਸਟ ਦੇ ਨਾਂ ਲਗਵਾਈ ਸੀ ਪਰ ਭੂ-ਮਾਫੀਆ ਨੇ ਰਲ ਕੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਜਿੱਥੇ ਟਰੱਸਟ ਦੀ ਕਰੋੜਾਂ ਰੁਪਏ ਦੀ ਜ਼ਮੀਨ ਡਕਾਰ ਦਿੱਤੀ, ਉੱਥੇ ਹੀ ਇਹ ਹੁਣ ਮੋਟਰਾਂ ਲਈ ਬਿਜਲੀ ਸਪਲਾਈ ਵੀ ਜਾਅਲੀ ਤੌਰ ’ਤੇ ਵਰਤਣ ਦਾ ਮਾਮਲਾ ਸਾਹਮਣਾ ਆਇਆ ਹੈ।
ਹਾਲਾਂਕਿ ਨਾਜਾਇਜ਼ ਕਾਲੋਨੀ ਕੱਟਣ ਦੇ ਮਾਮਲੇ ਵਿਚ ਭੂ-ਮਾਫੀਆ ਖਿਲਾਫ ਕਈ ਪਰਚੇ ਵੀ ਦਰਜ ਹੋ ਚੁੱਕੇ ਹਨ। ਇਸ ਨਾਲ ਪੀ. ਐੱਸ. ਪੀ. ਸੀ. ਐੱਲ. ਦੇ ਖਜ਼ਾਨੇ ਨੂੰ ਵਿੱਤੀ ਖੋਰ੍ਹਾ ਲੱਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਕੁਨੈਕਸ਼ਨ ਲਗਭਗ 20 ਸਾਲ ਤੋਂ ਵੀ ਪੁਰਾਣੇ ਚੱਲ ਰਹੇ ਹਨ ਪਰ ਪੀ. ਐੱਸ. ਪੀ. ਸੀ. ਐੱਲ. ਅਧਿਕਾਰੀਆਂ ਨੂੰ ਲੇਟ ਪਤਾ ਲੱਗਣਾ ਵੀ ਸਵਾਲਾਂ ਦੇ ਘੇਰੇ ਵਿਚ ਹੈ। ਇਸ ’ਚ ਵਿਭਾਗ ਦੇ ਮੁਲਾਜ਼ਮ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਹੋਣ ਦੀ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਗੱਲਬਾਤ ਕਰਦਿਆਂ ਸਮਾਜ ਸੇਵੀ ਐੱਨ. ਆਰ. ਆਈ. ਮੁਤਾਬਕ ਇਨ੍ਹਾਂ ਕੁਨੈਕਸ਼ਨਾਂ ’ਚ ਦਸਤਾਵੇਜ਼ ਵੀ ਜਾਅਲੀ ਲਾਏ ਹੋਏ ਸਾਹਮਣੇ ਆ ਸਕਦੇ ਹਨ। ਸਵੇਰ ਤੋਂ ਚੱਲ ਰਹੀ ਵਿਭਾਗੀ ਕਾਰਵਾਈ ਦੇ ਹਾਲੇ ਹੋਰ ਕਈ ਤੱਥ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ।
ਪੜਤਾਲ ਕਰ ਕੇ ਮਾਮਲਾ ਹੋਵੇਗਾ ਦਰਜ : ਐੱਸ. ਸੀ. ਗਰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com