'ਆਪ' ਦਾ ਮੁਹੱਲਾ ਕਲੀਨਿਕ ਫੇਲ੍ਹ ਮਾਡਲ, CM ਮਾਨ ਫੋਰਟਿਸ ਜਾ ਕੇ ਕਰਵਾਉਂਦੇ ਚੈੱਕਅਪ: ਅਰਸ਼ਦੀਪ ਕਲੇਰ

'ਆਪ' ਦਾ ਮੁਹੱਲਾ ਕਲੀਨਿਕ ਫੇਲ੍ਹ ਮਾਡਲ, CM ਮਾਨ ਫੋਰਟਿਸ ਜਾ ਕੇ ਕਰਵਾਉਂਦੇ ਚੈੱਕਅਪ: ਅਰਸ਼ਦੀਪ ਕਲੇਰ

ਸਮਾਣਾ- ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਹਲਕਾ ਸਮਾਣਾ ਵਿਖੇ ਪੰਜਾਬ ਬਚਾਓ ਰੈਲੀ ਕੀਤੀ ਗਈ। ਇਸ ਦੌਰਾਨ ਆਪਣੇ ਸੰਬੋਧਨ ਵਿਚ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਖ਼ੂਬ ਤੰਜ ਕੱਸੇ।  ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕ ਨੂੰ ਫੇਲ੍ਹ ਮਾਡਲ ਦੱਸਦੇ ਹੋਏ ਅਰਸ਼ਦੀਪ ਕਲੇਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਮੁਹੱਲਾ ਕਲੀਨਿਕ ਪੰਜਾਬ ਵਿਚ ਫੇਲ੍ਹ ਮਾਡਲ ਸਾਬਤ ਹੋਇਆ ਹੈ ਕਿਉਂਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈੱਕਅਪ ਕਰਵਾਉਣ ਦੀ ਲੋੜ ਪੈਂਦੀ ਹੈ ਤਾਂ ਉਹ ਮੁਹੱਲਾ ਕਲੀਨਿਕ ਵਿਚ ਜਾਣ ਦੀ ਬਜਾਏ ਬਾਦਲ ਸਾਬ੍ਹ ਵੱਲੋਂ ਬਣਾਏ ਗਏ ਫੋਰਟਿਸ ਹਸਪਤਾਲ ਵਿਚ ਜਾ ਕੇ ਜਨਰਲ ਚੈੱਕਅਪ ਕਰਵਾਉਂਦੇ ਹਨ। 

ਅਰਸ਼ਦੀਪ ਨੇ ਕਿਹਾ ਕਿ ਅੱਜ ਪੰਜਾਬ ਉਸ ਚੋਰਾਹੇ 'ਤੇ ਖੜ੍ਹਾ ਹੈ, ਜਿੱਥੇ ਤੁਸੀਂ ਕੋਈ ਐਕਸਪੈਰੀਮੈਂਟ ਨਹੀਂ ਕਰ ਸਕਦੇ। ਪੰਜਾਬ ਦੇ ਨਾਲ ਦੋ ਵਾਰ ਠੱਗੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਾਰੀ ਹੈ। ਭਾਵੇਂ ਕਾਂਗਰਸ ਨੇ ਗੁਟਕਾ ਸਾਹਿਬ ਸਟੇਜ਼ 'ਤੇ ਲਿਆਂਦਾ ਹੋਵੇ, ਭਾਵੇਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਮਿਲ ਕੇ ਪੰਜਾਬ ਨਾਲ ਝੂਠ ਬੋਲਿਆ ਹੋਵੇ। ਤੁਸੀਂ ਆਪਣੇ ਆਲੇ-ਦੁਆਲੇ ਹੀ ਨਜ਼ਰ ਮਾਰ ਕੇ ਵੇਖ ਲਵੋ, 2017 'ਚ ਜਿੱਥੇ ਅਕਾਲੀ ਦਲ ਨੇ ਪੰਜਾਬ ਨੂੰ ਛੱਡਿਆ ਸੀ ਉਥੇ ਹੀ ਖੜ੍ਹਾ ਹੈ। ਜਿਹੜੀ ਸੜਕ ਜਿੱਥੇ ਰਹਿ ਗਈ ਸੀ, ਉਥੇ ਹੀ ਖੜ੍ਹੀ ਹੈ। ਕੋਈ ਵੀ ਵਿਕਾਸ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਨਹੀਂ ਹੋਇਆ ਹੈ। ਪੰਜਾਬ ਵਿਚ ਨਾ ਤਾਂ ਕਾਂਗਰਸ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਵੀ ਇੱਟ ਲਗਾਈ ਹੈ। 

PunjabKesari

ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਚੁੱਕਦੇ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਹਾਲਾਤ ਅਜਿਹੇ ਬਣ ਗਏ ਹਨ ਕਿ ਸਵੇਰੇ ਘਰੋਂ ਨਿਕਲਣ ਵੇਲੇ ਹਰ ਕੋਈ ਇਹ ਸੋਚਦਾ ਹੈ ਕਿ ਸ਼ਾਮ ਨੂੰ ਅਸੀਂ ਘਰ ਪਹੁੰਚ ਸਕਣਾ ਹੈ ਜਾਂ ਨਹੀਂ। ਪੰਜਾਬ 'ਚ ਅੱਜ ਸ਼ਰੇਆਮ ਗੋਲ਼ੀਆਂ ਮਾਰੀਆਂ ਜਾ ਰਹੀਆਂ ਹਨ। ਨਿਕੰਮੀ ਸਰਕਾਰ ਅਤੇ ਨਿਕੰਮੇ ਮੁੱਖ ਮੰਤਰੀ ਦੇ ਕਾਰਨ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਲੋਕਾਂ ਦੇ ਸਿਰਾਂ ਵਿਚ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕੀਤੇ ਜਾ ਰਹੇ ਹਨ।  ਪੰਜਾਬ ਅੱਜ ਉਸ ਪੁਰਾਣੇ ਦੌਰ 'ਚ ਪਹੁੰਚ ਚੁੱਕਾ ਹੈ ਕਿ ਹੁਣ ਪੁਲਸ ਥਾਣਿਆਂ ਵਿਚ ਵੀ ਪੁਲਸ ਮੁਲਾਜ਼ਮਾਂ 'ਤੇ ਗੋਲ਼ੀਆਂ ਵਰ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਉਨ੍ਹਾਂ ਆਗੂਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਪੰਜਾਬ ਵਿਚ ਕਹਿੰਦੇ ਸਨ ਕਿ ਬਦਲਾਅ ਆਵੇਗਾ, ਅੱਜ ਅਜਿਹਾ ਬਦਲਾਅ ਆਇਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਹੀ ਕਤਲ ਤੱਕ ਹੋ ਰਹੇ ਹਨ। 

PunjabKesari

ਅਰਸ਼ਦੀਪ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬੰਦਾ ਗਲਤ ਚੁਣ ਲਿਆ। ਭਗਵੰਤ ਮਾਨ ਸਟੇਜ਼ 'ਤੇ ਚਲਾਉਣ ਵਾਲਾ ਬੰਦਾ ਹੈ, ਭਗਵੰਤ ਮਾਨ ਸਿਰਫ਼ ਗੱਲਾਂ ਕਰਨ ਅਤੇ ਲੋਕਾਂ ਨੂੰ ਹਸਾਉਣ ਵਾਲਾ ਬੰਦਾ ਹੈ। ਭਗਵੰਤ ਮਾਨ ਨਾ ਰਾਜ ਕਰ ਸਕਦਾ ਹੈ ਅਤੇ ਨਾ ਸਟੇਟ ਚਲਾ ਸਕਦਾ ਤੇ ਨਾ ਹੀ ਪੰਜਾਬ ਦੇ ਲੋਕਾਂ ਲਈ ਭਲਾਈ ਦੇ ਕੰਮ ਕਰ ਸਕਦਾ ਹੈ। ਅੱਜ ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਮੋੜਾ ਪਾਇਆ ਜਾਵੇ। ਪੰਜਾਬ ਵਿਚ ਸਿਰਫ਼ ਇਕੋ-ਇਕ ਪਾਰਟੀ ਹੀ ਕੰਮ ਕਰ ਸਕਦੀ ਹੈ, ਜੋਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਹਨ, ਉਹ ਹੋਰ ਕਿਸੇ ਪਾਰਟੀ ਨੇ ਨਹੀਂ ਕੀਤੇ ਹਨ ਅਤੇ ਜੇਕਰ ਕੋਈ ਕਰ ਸਕਦਾ ਹੈ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਹੀ ਕਰ ਸਕਦੇ ਹਨ। 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS