ਜੰਗ ਦੀ 'ਅਸਲ ਵਜ੍ਹਾ' ਦੱਸ ਗਿਆ ਵੱਡਾ ਅਮਰੀਕੀ ਅਧਿਕਾਰੀ ! ਟਰੰਪ ਦੇ ਨਜ਼ਦੀਕੀ ਨੇ ਹੀ ਕਰ'ਤੇ ਸਨਸਨੀਖੇਜ਼ ਖੁਲਾਸੇ

ਜੰਗ ਦੀ 'ਅਸਲ ਵਜ੍ਹਾ' ਦੱਸ ਗਿਆ ਵੱਡਾ ਅਮਰੀਕੀ ਅਧਿਕਾਰੀ ! ਟਰੰਪ ਦੇ ਨਜ਼ਦੀਕੀ ਨੇ ਹੀ ਕਰ'ਤੇ ਸਨਸਨੀਖੇਜ਼ ਖੁਲਾਸੇ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਸਾਬਕਾ ਡਾਇਰੈਕਟਰ ਜੋਅ ਕੈਂਟ, ਜਿਨ੍ਹਾਂ ਨੇ ਬੀਤੇ ਦਿਨੀਂ ਅਮਰੀਕਾ ਵੱਲੋਂ ਇਰਾਨ ਨਾਲ ਛੇੜੀ ਜੰਗ ਕਾਰਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਨੇ ਇਰਾਨ-ਅਮਰੀਕਾ ਦੀ ਜੰਗ ਨੂੰ ਲੈ ਕੇ ਇੱਕ ਸਨਸਨੀਖੇਜ਼ ਦਾਅਵਾ ਕੀਤਾ ਹੈ। ਇਕ ਇੰਟਰਵਿਊ ਦੌਰਾਨ ਕੈਂਟ ਨੇ ਕਿਹਾ ਕਿ ਇਰਾਨ ਖ਼ਿਲਾਫ਼ ਜੰਗ ਛੇੜਨ ਦਾ ਫੈਸਲਾ ਪੂਰੀ ਤਰ੍ਹਾਂ ਇਜ਼ਰਾਈਲ ਦਾ ਸੀ।

ਉਨ੍ਹਾਂ ਕਿਹਾ ਕਿ ਇਰਾਨ 'ਤੇ ਹਮਲੇ ਦਾ ਫ਼ੈਸਲਾ ਪੂਰੀ ਤਰ੍ਹਾਂ ਇਜ਼ਰਾਈਲ ਦਾ ਸੀ, ਜਦਕਿ ਸਾਨੂੰ ਪਤਾ ਸੀ ਕਿ ਇਸ ਨਾਲ ਹਮਲਿਆਂ ਦੀ ਇੱਕ ਅਜਿਹੀ ਲੜੀ ਸ਼ੁਰੂ ਹੋ ਜਾਵੇਗੀ ਜੋ ਜੰਗ 'ਚ ਬਦਲ ਜਾਵੇਗੀ। ਉਨ੍ਹਾਂ ਕਿਹਾ ਕਿ ਇਰਾਨ ਕੋਲ ਕੋਈ ਪ੍ਰਮਾਣੂ ਹਥਿਆਰ ਨਹੀਂ ਸੀ। ਇਰਾਨ ਵਿੱਚ 2004 ਤੋਂ ਪ੍ਰਮਾਣੂ ਹਥਿਆਰਾਂ ਦੇ ਵਿਰੁੱਧ ਇੱਕ ਧਾਰਮਿਕ ਫਤਵਾ ਲਾਗੂ ਹੈ ਅਤੇ ਅਮਰੀਕੀ ਖੁਫੀਆ ਏਜੰਸੀਆਂ ਕੋਲ ਅਜਿਹਾ ਕੋਈ ਸਬੂਤ ਨਹੀਂ ਸੀ ਕਿ ਇਹ ਫਤਵਾ ਤੋੜਿਆ ਜਾ ਰਿਹਾ ਹੈ। ਕੈਂਟ ਨੇ ਅੱਗੇ ਦਾਅਵਾ ਕੀਤਾ ਕਿ ਇਰਾਨ ਵੱਲੋਂ ਕਿਸੇ ਤਤਕਾਲੀ ਹਮਲੇ ਦੀ ਕੋਈ ਯੋਜਨਾ ਨਹੀਂ ਸੀ ਤੇ ਇਸ ਮਗਰੋਂ ਰਾਸ਼ਟਰਪਤੀ ਟਰੰਪ ਅਤੇ ਵਿਦੇਸ਼ ਮੰਤਰੀ ਰੂਬੀਓ ਵੱਲੋਂ ਦਿੱਤੇ ਗਏ ਬਿਆਨ ਸਿਰਫ਼ ਇਜ਼ਰਾਈਲੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਸਨ।

ਸੁਪਰੀਮ ਲੀਡਰ ਅਯਾਤੁੱਲਾ ਖ਼ਾਮੇਨੇਈ ਦੀ ਮੌਤ ਬਾਰੇ ਬੋਲਦਿਆਂ ਕੈਂਟ ਨੇ ਕਿਹਾ ਕਿ ਖ਼ਮੇਨੀ ਨੂੰ ਮਰਨ ਦਾ ਕੋਈ ਡਰ ਨਹੀਂ ਸੀ। ਉਹ ਜਾਣਦੇ ਸਨ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਇਰਾਨ ਦਾ ਸ਼ਾਸਨ ਕਾਇਮ ਰਹੇਗਾ। ਜੋਅ ਕੈਂਟ ਦਾ ਇਹ ਬਿਆਨ ਅਮਰੀਕੀ ਪ੍ਰਸ਼ਾਸਨ ਦੇ ਅੰਦਰੂਨੀ ਮਤਭੇਦਾਂ ਨੂੰ ਉਜਾਗਰ ਕਰਦਾ ਹੈ। ਜਿੱਥੇ ਵ੍ਹਾਈਟ ਹਾਊਸ ਇਰਾਨ ਨੂੰ ਦੁਨੀਆ ਲਈ ਖ਼ਤਰਾ ਦੱਸ ਰਿਹਾ ਹੈ, ਉੱਥੇ ਹੀ ਖੁਫੀਆ ਵਿਭਾਗ ਦੇ ਸਾਬਕਾ ਮੁਖੀ ਇਸ ਜੰਗ ਨੂੰ ਇੱਕ 'ਥੋਪੀ ਗਈ ਜੰਗ' ਕਰਾਰ ਦੇ ਰਹੇ ਹਨ।

ਜੋਅ ਕੈਂਟ ਵੱਲੋਂ ਜੰਗ ਦੇ ਵਿਰੋਧ ਵਿੱਚ ਦਿੱਤੇ ਗਏ ਅਸਤੀਫੇ 'ਤੇ ਪ੍ਰਤੀਕਿਰਿਆ ਦਿੰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਸੋਚਦਾ ਸੀ ਕਿ ਉਹ (ਕੈਂਟ) ਇੱਕ ਚੰਗੇ ਵਿਅਕਤੀ ਹਨ, ਪਰ ਸੁਰੱਖਿਆ ਦੇ ਮਾਮਲੇ ਵਿੱਚ ਉਹ ਕਮਜ਼ੋਰ ਨਿਕਲੇ। ਇਹ ਚੰਗੀ ਗੱਲ ਹੈ ਕਿ ਉਹ ਬਾਹਰ ਹੋ ਗਏ ਹਨ, ਕਿਉਂਕਿ ਉਹ ਕਹਿ ਰਹੇ ਸਨ ਕਿ ਇਰਾਨ ਕੋਈ ਖ਼ਤਰਾ ਨਹੀਂ ਹੈ, ਜਦਕਿ ਪੂਰੀ ਦੁਨੀਆ ਜਾਣਦੀ ਹੈ ਕਿ ਇਰਾਨ ਕਿੰਨਾ ਵੱਡਾ ਖ਼ਤਰਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS