ਵੱਡੀ ਖ਼ਬਰ; ਸੁਡਾਨ ਦੇ ਹਸਪਤਾਲ 'ਤੇ ਹੋ ਗਿਆ ਹਮਲਾ, 64 ਲੋਕਾਂ ਦੀ ਮੌਤ

ਵੱਡੀ ਖ਼ਬਰ; ਸੁਡਾਨ ਦੇ ਹਸਪਤਾਲ 'ਤੇ ਹੋ ਗਿਆ ਹਮਲਾ, 64 ਲੋਕਾਂ ਦੀ ਮੌਤ

ਕਾਇਰੋ (ਏਪੀ) ਸੁਡਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੁਡਾਨ ਦੇ ਪੱਛਮੀ ਦਾਰਫੁਰ ਖੇਤਰ ਦੇ ਇੱਕ ਹਸਪਤਾਲ 'ਤੇ ਪਿਛਲੇ ਹਫ਼ਤੇ ਹੋਏ ਹਮਲੇ ਵਿੱਚ ਘੱਟੋ-ਘੱਟ 64 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਘੱਟੋ-ਘੱਟ 13 ਬੱਚੇ ਸ਼ਾਮਲ ਸਨ। ਵਿਸ਼ਵ ਸਿਹਤ ਸੰਗਠਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

WHO ਦੇ ਮੁਖੀ ਟੇਡਰੋਸ ਘੇਬਰੇਅਸਸ ਨੇ X 'ਤੇ ਕਿਹਾ ਕਿ ਸ਼ੁੱਕਰਵਾਰ ਨੂੰ ਪੂਰਬੀ ਦਾਰਫੁਰ ਵਿੱਚ ਅਲ ਡੇਨ ਟੀਚਿੰਗ ਹਸਪਤਾਲ 'ਤੇ ਹੋਏ ਹਮਲੇ ਵਿੱਚ ਘੱਟੋ-ਘੱਟ 89 ਲੋਕ ਜ਼ਖਮੀ ਵੀ ਹੋਏ ਅਤੇ ਫਿਲਹਾਲ ਹਸਪਤਾਲ ਵਿਚ ਕੋਈ ਕੰਮ ਨਹੀਂ ਹੋ ਰਿਹਾ। ਘੇਬਰੇਅਸਸ ਨੇ ਕਿਹਾ,"ਬਹੁਤ ਖੂਨ ਵਹਿ ਚੁੱਕਾ ਹੈ। ਕਾਫ਼ੀ ਦੁੱਖ ਝੱਲੇ ਗਏ ਹਨ। ਸੁਡਾਨ ਵਿੱਚ ਸੰਘਰਸ਼ ਨੂੰ ਘਟਾਉਣ ਦਾ ਸਮਾਂ ਆ ਗਿਆ ਹੈ।''

PunjabKesari

ਪੜ੍ਹੋ ਇਹ ਅਹਿਮ ਖ਼ਬਰ- ਹਨੇਰੇ 'ਚ ਡੁੱਬਾ ਕਿਊਬਾ! ਅਮਰੀਕੀ ਤੇਲ ਪਾਬੰਦੀਆਂ ਕਾਰਨ ਬਿਜਲੀ ਸਪਲਾਈ ਠੱਪ 

ਅਪ੍ਰੈਲ 2023 ਵਿੱਚ ਸੁਡਾਨ ਵਿਚ ਉਦੋਂ ਹਫੜਾ-ਦਫੜੀ ਵਿੱਚ ਮਚ ਗਈ ਜਦੋਂ ਫੌਜ ਅਤੇ ਉਸ ਦੀ ਵਿਰੋਧੀ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ ਵਿਚਕਾਰ ਸੱਤਾ ਸੰਘਰਸ਼ ਪੂਰੇ ਦੇਸ਼ ਵਿੱਚ ਜੰਗ ਵਿੱਚ ਬਦਲ ਗਿਆ। RSF ਨੇ ਹਸਪਤਾਲ 'ਤੇ ਹਮਲੇ ਲਈ ਫੌਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਰ ਫੌਜ ਨੇ ਹਮਲੇ ਤੋਂ ਇਨਕਾਰ ਕੀਤਾ ਹੈ। ਦੋ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਹਮਲਾ ਨੇੜਲੇ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ ਕੀਤੀ ਕਿਉਂਕਿ ਉਨ੍ਹਾਂ ਨੂੰ ਇਸ ਮਾਮਲੇ 'ਤੇ ਖੁੱਲ੍ਹ ਕੇ ਚਰਚਾ ਕਰਨ ਦੀ ਇਜਾਜ਼ਤ ਨਹੀਂ ਸੀ।

ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਇਸ ਵਿਨਾਸ਼ਕਾਰੀ ਯੁੱਧ ਵਿੱਚ 40,000 ਤੋਂ ਵੱਧ ਲੋਕ ਮਾਰੇ ਗਏ ਹਨ, ਪਰ ਸਹਾਇਤਾ ਸਮੂਹਾਂ ਦਾ ਕਹਿਣਾ ਹੈ ਕਿ ਇਹ ਗਿਣਤੀ ਘੱਟ ਹੈ ਅਤੇ ਅਸਲ ਗਿਣਤੀ ਕਈ ਗੁਣਾ ਵੱਧ ਹੋ ਸਕਦੀ ਹੈ। WHO ਨੇ ਕਿਹਾ ਹੈ ਕਿ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਡਾਕਟਰੀ ਸਹੂਲਤਾਂ 'ਤੇ ਹਮਲਿਆਂ ਵਿੱਚ 2,000 ਤੋਂ ਵੱਧ ਲੋਕ ਮਾਰੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS