ਪੰਜਾਬ : ਪਿੰਡ ਬਰਗਾੜੀ ਨੇੜੇ ਪਲਟ ਗਿਆ LPG ਗੈਸ ਲਿਜਾ ਰਿਹਾ ਕੈਂਟਰ

ਪੰਜਾਬ : ਪਿੰਡ ਬਰਗਾੜੀ ਨੇੜੇ ਪਲਟ ਗਿਆ LPG ਗੈਸ ਲਿਜਾ ਰਿਹਾ ਕੈਂਟਰ

ਕੋਟਕਪੁਰਾ : ਅੱਜ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪਿੰਡ ਬਰਗਾੜੀ ਨੇੜੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ ਜਦ ਭਾਰਤ ਪੈਟਰੋਲੀਅਮ ਦਾ ਐੱਲ.ਪੀ.ਜੀ ਗੈਸ ਨਾਲ ਭਰਿਆ ਕੈਂਟਰ ਸੜਕ 'ਤੇ ਪਲਟ ਗਿਆ। ਜਾਣਕਾਰੀ ਅਨੁਸਾਰ ਐੱਲ.ਪੀ.ਜੀ. ਗੈਸ ਦਾ ਇਹ ਕੈਂਟਰ ਬਠਿੰਡਾ ਤੋਂ ਐੱਲ.ਪੀ.ਜੀ ਗੈਸ ਦੀ ਸਪਲਾਈ ਲੈ ਕੇ ਸ਼੍ਰੀਨਗਰ ਜਾ ਰਿਹਾ ਸੀ ਕਿ ਦੁਪਹਿਰ ਸਮੇਂ ਜਦ ਇਹ ਕੈਂਟਰ ਬਰਗਾੜੀ ਦੇ ਬਾਹਰਵਾਰ ਪੁੱਜਿਆ ਤਾਂ ਇਹ ਕੈਂਟਰ ਪਲਟ ਗਿਆ। 

ਇਸ ਹਾਦਸੇ ਵਿੱਚ ਕੈਂਟਰ ਡਰਾਈਵਰ ਮੁਹੰਮਦ ਮੁਜ਼ਮਿਲ ਸੋਹਿਲ ਵਾਲ-ਵਾਲ ਬਚ ਗਿਆ, ਜੋ ਕਿ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਕੈਂਟਰ ਪਲਟਣ ਨਾਲ ਇੱਕ ਮੋਟਰ ਸਾਈਕਲ ਸਵਾਰ ਵਿਅਕਤੀ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਲੰਭਵਾਲੀ ਵਜੋਂ ਹੋਈ ਹੈ, ਜਿਸਨੂੰ ਸੜਕ ਸੁਰੱਖਿਆ ਦੀ ਟੀਮ ਨੇ ਤੁਰੰਤ ਹਸਪਤਾਲ ਪਹੁੰਚਾ ਇਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਚੌਕੀ ਬਰਗਾੜੀ ਦੇ ਇੰਚਾਰਜ ਗੁਰਮੇਜ ਸਿੰਘ ਸੰਧੂ ਪੁਲਸ ਟੀਮ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਕੋਟਕਪੂਰਾ ਫਾਇਰ ਬ੍ਰਿਗੇਡ ਦੀ ਇੱਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ। 

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਦੋ ਗੱਡੀਆਂ ਨਾਲ ਮੌਕੇ 'ਤੇ ਪਹੁੰਚ ਗਈ ਸੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਕੈਂਟਰ ਦੇ ਆਲੇ-ਦੁਆਲੇ ਫੋਮ ਦਾ ਛਿੜਕਾਅ ਕੀਤਾ ਗਿਆ। ਫਾਇਰਮੈਨ ਮਨਦੀਪ ਸਿੰਘ ਨੇ ਦੱਸਿਆ ਕਿ ਸਬੰਧਤ ਕੰਪਨੀ ਦੀ ਇੱਕ ਟੀਮ ਮੌਕੇ 'ਤੇ ਪਹੁੰਚ ਰਹੀ ਹੈ, ਜਿਸ ਵੱਲੋਂ ਪੂਰੀ ਮੂਸਤੈਦੀ ਨਾਲ ਹਾਦਸਾ ਗ੍ਰਸਗ੍ਰਤ ਕੈਂਟਰ ਨੂੰ ਸਿੱਧਾ ਕੀਤਾ ਜਾਵੇਗਾ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਇਸ ਦੌਰਾਨ ਪੰਜਾਬ ਪੁਲਸ ਦੇ ਬਰਗਾੜੀ ਚੌਕੀ ਦੇ ਡਿਊਟੀ ਅਫਸਰ ਅਤੇ 112 ਟੀਮ ਵੀ ਮੌਕੇ 'ਤੇ ਮੌਜੂਦ ਸੀ। ਪੁਲਸ ਨੇ ਆਵਾਜਾਈ ਨੂੰ ਡਾਈਵਰਟ ਕਰ ਦਿੱਤਾ ਅਤੇ ਲੋਕਾਂ ਨੂੰ ਵਾਹਨ ਦੇ ਨੇੜੇ ਜਾਣ ਤੋਂ ਸਖ਼ਤੀ ਨਾਲ ਰੋਕਿ ਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS