ਈਰਾਨ ਨੇ ਫਿਰ ਸ਼ੁਰੂ ਕੀਤਾ ਪ੍ਰਮਾਣੂ ਪ੍ਰੋਜੈਕਟ, ਲੁਕਾਇਆ 10 ਬੰਬਾਂ ਜਿੰਨਾ ਯੂਰੇਨੀਅਮ

ਈਰਾਨ ਨੇ ਫਿਰ ਸ਼ੁਰੂ ਕੀਤਾ ਪ੍ਰਮਾਣੂ ਪ੍ਰੋਜੈਕਟ, ਲੁਕਾਇਆ 10 ਬੰਬਾਂ ਜਿੰਨਾ ਯੂਰੇਨੀਅਮ

ਇੰਟਰਨੈਸ਼ਨਲ ਡੈਸਕ — ਅਮਰੀਕਾ ਅਤੇ ਇਜ਼ਰਾਇਲ ਦੇ ਹਾਲੀਆ ਹਮਲਿਆਂ ਤੋਂ ਭਾਰੀ ਨੁਕਸਾਨ ਝੱਲਣ ਤੋਂ ਬਾਅਦ ਵੀ ਈਰਾਨ ਨੇ ਆਪਣੀ ਪ੍ਰਮਾਣੂ ਗਤੀਵਿਧੀ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਵਾਸ਼ਿੰਗਟਨ ਦੇ ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ (CSIS) ਦੀ ਤਾਜ਼ਾ ਸੈਟਲਾਈਟ ਰਿਪੋਰਟ ਵਿੱਚ ਇਸਦੀ ਪੁਸ਼ਟੀ ਕੀਤੀ ਗਈ ਹੈ।

ਰਿਪੋਰਟ ਮੁਤਾਬਕ, ਈਰਾਨ ਨੇ ਨਤਾਂਜ਼ ਤੋਂ ਦੱਖਣ ਵੱਲ ਪਿਕਐਕਸ ਪਹਾੜੀ ‘ਤੇ ਅੰਡਰਗ੍ਰਾਊਂਡ ਨਿਰਮਾਣ ਤੇਜ਼ ਕਰ ਦਿੱਤਾ ਹੈ। ਇਹ ਪ੍ਰੋਜੈਕਟ 2020 ਤੋਂ ਚੱਲ ਰਿਹਾ ਹੈ। ਸੈਟਲਾਈਟ ਤਸਵੀਰਾਂ ‘ਚ ਤਿੰਨ ਵੱਖ-ਵੱਖ ਦਿਸ਼ਾਵਾਂ ‘ਚ ਜਾ ਰਹੀਆਂ ਸੁਰੰਗਾਂ ਅਤੇ ਮਜ਼ਬੂਤ ਸੁਰੱਖਿਆ ਦੀਵਾਰਾਂ ਨਜ਼ਰ ਆਈਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਜਗ੍ਹਾ ਸ਼ਾਇਦ ਨਵਾਂ ਸੈਂਟ੍ਰੀਫਿਊਜ ਅਸੈਂਬਲੀ ਪਲਾਂਟ ਜਾਂ ਗੁਪਤ ਯੂਰੇਨਿਅਮ ਸੰਵਰਧਨ ਕੇਂਦਰ ਹੋ ਸਕਦੀ ਹੈ।

10 ਪ੍ਰਮਾਣੂ ਬੰਬਾਂ ਜਿੰਨਾ ਯੂਰੇਨਿਅਮ ਲੁਕਾਇਆ:
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਈਰਾਨ ਨੇ ਕਰੀਬ 400 ਕਿਲੋਗ੍ਰਾਮ ਉੱਚ ਸੰਵਰਧਿਤ ਯੂਰੇਨਿਅਮ (HEU) ਇੱਕ ਗੁਪਤ ਥਾਂ ‘ਤੇ ਸੁਰੱਖਿਅਤ ਕੀਤਾ ਹੋਇਆ ਹੈ, ਜੋ ਲਗਭਗ 10 ਪ੍ਰਮਾਣੂ ਬੰਬਾਂ ਲਈ ਕਾਫੀ ਹੈ। ਇੱਕ ਈਰਾਨੀ ਅਧਿਕਾਰੀ ਨੇ ਵੀ ਜੂਨ ‘ਚ ਕਿਹਾ ਸੀ ਕਿ ਹਮਲਿਆਂ ਤੋਂ ਪਹਿਲਾਂ ਇਹ ਸਾਰਾ ਸਮੱਗਰੀ ਸੁਰੱਖਿਅਤ ਸਥਾਨ ‘ਤੇ ਭੇਜ ਦਿੱਤੀ ਗਈ ਸੀ।

ਅਜੇ ਵੀ ਤਕਨੀਕੀ ਚੁਣੌਤੀਆਂ:
CSIS ਦੇ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਈਰਾਨ ਕੋਲ ਪ੍ਰਮਾਣੂ ਬੰਬ ਬਣਾਉਣ ਦੀ ਤਕਨੀਕੀ ਸਮਰੱਥਾ ਹੈ, ਪਰ ਇਸ ਰਾਹ ਵਿੱਚ ਕਈ ਤਕਨੀਕੀ ਚੁਣੌਤੀਆਂ ਹਜੇ ਵੀ ਮੌਜੂਦ ਹਨ।

ਇਸਦੇ ਨਾਲ ਹੀ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਕਿ ਜੇ ਅਮਰੀਕਾ ਇਮਾਨਦਾਰੀ ਅਤੇ ਬਰਾਬਰੀ ਦੇ ਆਧਾਰ ‘ਤੇ ਗੱਲਬਾਤ ਕਰੇ, ਤਾਂ ਈਰਾਨ ਨਵੇਂ ਸਮਝੌਤੇ ਲਈ ਤਿਆਰ ਹੈ।

Credit : www.jagbani.com

  • TODAY TOP NEWS