ਮੋਗਾ/ਬਾਘਾਪੁਰਾਣਾ (ਕਸ਼ਿਸ਼) : ਬਾਘਾਪੁਰਾਣਾ ਕੁਝ ਦਿਨ ਪਹਿਲਾਂ 'ਚ ਦਿਨ ਦਿਹਾੜੇ ਪੱਤੋ ਹੀਰਾ ਦੇ ਸਰਪੰਚ ਹਰਵਿੰਦਰ ਸਿੰਘ ਹੈਪੀ ਦਾ ਕੁਝ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਕਤਲ ਮਗਰੋਂ ਉਸ ਤੋਂ ਬਾਅਦ ਜਸਵਿੰਦਰ ਸਿੰਘ ਨਿਵਾਸੀ ਪੱਤੋ ਹੀਰਾ ਦੇ ਬਿਆਨਾਂ 'ਤੇ ਮਨਪ੍ਰੀਤ ਸਿੰਘ ਉਰਫ਼ ਬੱਬਲੂ ਸਮੇਤ 5-7 ਅਣਪਛਾਤੇ ਵਿਅਕਤੀਆਂ 'ਤੇ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਉਰਫ ਬੱਬਲੂ ਨੂੰ ਪੁਲਸ ਵੱਲੋਂ ਲੱਦਾਖ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਬੱਬਲੂ ਨੂੰ ਜਲਦੀ ਹੀ ਮੋਗਾ ਸੀ.ਏ.ਸਟਾਫ ਵਿਖੇ ਲਿਆਂਦਾ ਜਾਵੇਗਾ।
Credit : www.jagbani.com