ਜਲੰਧਰ- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਐਤਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਟਾਂਡਾ ਉੜਮੁੜ(ਮੋਮੀ)- ਪੰਜਾਬ ਰਾਜ ਪਾਵਰ ਕਾਮ ਕਾਰਪੋਰੇਸ਼ਨ ਅਧੀਨ ਚਲਦੇ 132 ਕੇ. ਵੀ. ਸਬ-ਸਟੇਸ਼ਨ ਟਾਂਡਾ ਦੇ 11 ਕੇ. ਵੀ. ਟਾਂਡਾ ਸ਼ਹਿਰੀ ਅਤੇ ਸਬਾਜਪੁਰ ਏ. ਪੀ. ਫੀਡਰ ਦੀ ਬਿਜਲੀ ਸਪਲਾਈ 17 ਮਈ ਯਾਨੀ ਕੱਲ ਨੂੰ ਬੰਦ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦੇ ਐੱਸ. ਡੀ. ਓ. ਸ਼ਹਿਰੀ ਸਬ-ਡਵੀਜ਼ਨ ਟਾਂਡਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਦੇ ਕਾਰਨ ਮੇਨ ਬਾਜ਼ਾਰ ਟਾਂਡਾ, ਦਸ਼ਮੇਸ਼ ਨਗਰ ਟਾਂਡਾ, ਮਿਆਣੀ ਰੋਡ, ਬੱਸ ਸਟੈਂਡ ਟਾਂਡਾ, ਬਸਤੀ ਅੰਬਰਸਰੀਆ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਬਿਜਲੀ ਬੰਦ ਦੀ ਸਪਲਾਈ ਦੌਰਾਨ ਬਿਜਲੀ ਖਪਤਕਾਰਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Credit : www.jagbani.com